29/04/2024
ਮਨੁੱਖਤਾ ਦੀ ਚਾਦਰ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ।
ਮਾਨਵਤਾ ਦੇ ਸੱਚੇ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਕੋਟਾਨਿ ਕੋਟਿ ਪ੍ਰਣਾਮ ਕਰਦਾ ਹਾਂ। ਮਾਨਵਤਾ ਦੀ ਰਾਖੀ ਲਈ ਉਨ੍ਹਾਂ ਵਰਗੀ ਨਿਵੇਕਲੀ ਸ਼ਹਾਦਤ ਹੋਰ ਦੇਖਣ ਨੂੰ ਨਹੀਂ ਮਿਲਦੀ।
ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਨੂੰ ਉਨ੍ਹਾਂ ਦੀ ਪਵਿੱਤਰ ਗੋਦ ਦਾ ਨਿੱਘ ਮਾਨਣ ਦਾ ਮਾਣ ਪ੍ਰਾਪਤ ਹੋਇਆ ਹੈ। ਦੱਬੇ-ਕੁਚਲੇ ਮਜ਼ਲੂਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਈ ਸਾਨੀ ਨਹੀਂ। ਗੁਰੂ ਨਾਨਕ ਦੇ ਘਰ ਤੋਂ ਬਗ਼ੈਰ ਸਾਡਾ ਹੋਰ ਕੋਈ ਟਿਕਾਣਾ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ